September 3, 2026
Prabhsimran Singh /
ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਦੀ ਕੈਦ ਵਿੱਚ ਰਹੇ ਸਾਬਕਾ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲਿਆ ਹੈ। ਕਰੀਬ ਦੋ ਦਹਾਕਿਆਂ ਤੱਕ ਭਾਰਤੀ ਹਵਾਈ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ Air Force ਤੋਂ ਰਿਟਾਇਰਮੈਂਟ ਲੈ ਲਈ ਹੈ। ਹੁਣ ਉਹ ਕਮਰਸ਼ੀਅਲ ਏਵੀਏਸ਼ਨ ਵਿੱਚ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ਅਭਿਨੰਦਨ ਨੇ 31 ਮਾਰਚ 2026 ਨੂੰ Air Force ਛੱਡੀ ਅਤੇ ਅਗਸਤ ਵਿੱਚ ਗੋਆ ਦੀ ਪ੍ਰਾਈਵੇਟ ਏਅਰਲਾਈਨ Fly91 ਜੁਆਇਨ ਕਰ ਲਈ। ਹੁਣ ਫਾਈਟਰ ਜੈੱਟ ਦੀ ਥਾਂ ਉਹ ਯਾਤਰੀ ਜਹਾਜ਼ ਉਡਾਉਂਦੇ ਨਜ਼ਰ ਆਉਣਗੇ। ਅਭਿਨੰਦਨ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ, ਜਦੋਂ 27 ਫਰਵਰੀ 2019 ਨੂੰ ਪਾਕਿਸਤਾਨ ਨਾਲ ਹਵਾਈ ਝੜਪ ਦੌਰਾਨ ਉਨ੍ਹਾਂ ਨੇ ਇੱਕ F-16 ਲੜਾਕੂ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ ਉਨ੍ਹਾਂ ਦਾ MiG-21 ਮਿਜ਼ਾਈਲ ਦੀ ਚਪੇਟ ਵਿੱਚ ਆ ਗਿਆ ਅਤੇ ਉਨ੍ਹਾਂ ਨੂੰ ਇਜੈਕਟ ਕਰਨਾ ਪਿਆ। ਉਹ PoK ਵਿੱਚ ਜਾ ਉਤਰੇ, ਜਿੱਥੇ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਰੀਬ 60 ਘੰਟਿਆਂ ਬਾਅਦ 1 ਮਾਰਚ 2019 ਨੂੰ ਅਭਿਨੰਦਨ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਵਾਪਸ ਪਰਤੇ। ਉਨ੍ਹਾਂ ਦੀ ਬਹਾਦਰੀ ਲਈ 2021 ਵਿੱਚ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਹੁਣ ਅਭਿਨੰਦਨ ਦੀ ਕਹਾਣੀ ਵਿੱਚ ਇੱਕ ਹੋਰ ਨਵਾਂ ਅਧਿਆਇ ਜੁੜ ਗਿਆ ਹੈ—ਜੰਗੀ ਜਹਾਜ਼ ਤੋਂ ਯਾਤਰੀ ਜਹਾਜ਼ ਤੱਕ ਦੀ ਨਵੀਂ ਉਡਾਣ।
Air Force