September 8, 2026
Prabhsimran Singh / Chandigarh
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦੀ ਆਖਰੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 15 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਡਾ. ਚੀਮਾ ਨੇ ਦੱਸਿਆ ਕਿ ਜਿਨ੍ਹਾਂ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: ਜ਼ਿਲ੍ਹਾ ਅੰਮ੍ਰਿਤਸਰ: ਹਲਕਾ ਅਟਾਰੀ (ਐੱਸ.ਸੀ.) ਤੋਂ ਕੁਲਵੰਤ ਸਿੰਘ ਖਾਪੜਖੇੜੀ, ਅਵਤਾਰ ਸਿੰਘ ਫਤਿਹਗੜ੍ਹ ਸੁੱਕਰਚੱਕ, ਪ੍ਰਤਾਪ ਸਿੰਘ ਪੰਡੋਰੀ ਮਹਿਮਾ, ਗੁਰਚਰਨ ਸਿੰਘ ਚੱਬਾ ਅਤੇ ਗੁਰਦੀਪ ਸਿੰਘ ਸ਼ਾਹ ਰਾਮਪੁਰਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਹਲਕਾ ਅੰਮ੍ਰਿਤਸਰ ਪੱਛਮੀ ਤੋਂ ਮੇਜਰ ਸਿੰਘ ਸਰਕਾਰੀਆ, ਗੁਰਨਿਆਮਤ ਸਿੰਘ ਘਨੂੰਪੁਰ, ਹਰਭਜਨ ਸਿੰਘ ਕੰਡਾ ਅਤੇ ਦਿਲਬਾਗ ਸਿੰਘ ਸੰਧੂ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ। ਹਲਕਾ ਬਾਬਾ ਬਕਾਲਾ ਤੋਂ ਸਰਵਣ ਸਿੰਘ ਤਖਤੂਚੱਕ, ਗੁਰਪ੍ਰੀਤ ਸਿੰਘ ਉਪਲ, ਮਨਜਿੰਦਰ ਸਿੰਘ ਕਾਜੀਵਾਲ ਅਤੇ ਰਜਿੰਦਰ ਸਿੰਘ ਲਿੱਦੜ, ਜਦਕਿ ਹਲਕਾ ਰਾਜਾਸਾਂਸੀ ਤੋਂ ਪਰਮਜੀਤ ਸਿੰਘ ਡੱਲੇਕੇ, ਤੇਜਇਕਬਾਲ ਸਿੰਘ ਮੁਹਾਰ, ਭਗਤ ਸਿੰਘ ਝੰਜੋਟੀ ਅਤੇ ਕੇਹਰ ਸਿੰਘ ਰਾਣੀਆ ਨੂੰ ਨਿਯੁਕਤ ਕੀਤਾ ਗਿਆ ਹੈ। ਹਲਕਾ ਜੰਡਿਆਲਾ ਗੁਰੂ ਤੋਂ ਬਲਕਾਰ ਸਿੰਘ ਪਿੰਡ ਕੋਟ ਖਹਿਰਾ, ਕੰਵਰਦੀਪ ਸਿੰਘ ਮਾਨ ਜਲਾਲ, ਗੁਰਭੇਜ ਸਿੰਘ ਜੱਬੋਵਾਲ ਅਤੇ ਮਹਿੰਦਰਪਾਲ ਸਿੰਘ ਮਾਨ੍ਹਾਂਵਾਲ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ। ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਰਵਿੰਦਰ ਕੁਮਾਰ ਨਵਾਂਕੋਟ, ਅਮਰਜੀਤ ਸਿੰਘ ਗ੍ਰੈਂਡ ਸਿਟੀ, ਸ਼ੁਭਾਸ਼ ਚੰਦਰ ਅਤੇ ਨਿਰਮਲ ਸਿੰਘ ਇੰਦਰਾ ਕਾਲੋਨੀ ਨੂੰ ਸ਼ਾਮਲ ਕੀਤਾ ਗਿਆ ਹੈ। ਹਲਕਾ ਅਜਨਾਲਾ ਤੋਂ ਦਲਬੀਰ ਸਿੰਘ ਚੱਕ ਡੋਗਰਾਂ, ਬ੍ਰਹਮ ਸਿੰਘ ਝੰਡੇਰ, ਸੁਰਿੰਦਰਪਾਲ ਕਾਲੀਆ ਅਤੇ ਗੁਰਚਰਨਜੀਤ ਸਿੰਘ ਰਾਜ ਅਵਾਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ: ਹਲਕਾ ਗੁਰਦਾਸਪੁਰ ਤੋਂ ਕਰਤਾਰ ਸਿੰਘ ਬੱਬਰੀ ਨੰਗਲ, ਮਨਪ੍ਰੀਤ ਸਿੰਘ ਸਿੱਧਵਾਂ, ਅਵਤਾਰ ਸਿੰਘ ਕਾਲਾ ਨੰਗਲ ਅਤੇ ਮੱਖਣ ਸਿੰਘ ਸਾਧੂਚੱਕ ਨੂੰ ਨਿਯੁਕਤ ਕੀਤਾ ਗਿਆ ਹੈ। ਹਲਕਾ ਹਰਗੋਬਿੰਦਪੁਰ (ਐੱਸ.ਸੀ.) ਤੋਂ ਦਲਜੀਤ ਸਿੰਘ ਮੰਡ, ਜਗਪਾਲ ਸਿੰਘ ਸ਼ਮਰਾਵਾਂ, ਜਸਵੰਤ ਸਿੰਘ ਨਸੀਰਪੁਰ ਅਤੇ ਗੁਰਦਿਆਲ ਸਿੰਘ ਹਰਚੋਵਾਲ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ। ਹਲਕਾ ਫਤਿਹਗੜ੍ਹ ਚੂੜੀਆਂ ਤੋਂ ਅਮਰੀਕ ਸਿੰਘ ਬਾਲੇਵਾਲ, ਬਲਜਿੰਦਰ ਸਿੰਘ ਬੱਜੂਮਾਨ, ਹਰਜੀਤ ਸਿੰਘ ਹਰਸ਼ੀਆਂ, ਕੁਲਦੀਪ ਸਿੰਘ ਕੋਟ ਮਜਲਸ, ਤੇਜਿੰਦਰ ਸਿੰਘ ਕਾਹਲੋਂ ਭਾਗੋਵਾਲ, ਸਤਨਾਮ ਸਿੰਘ ਬੁਰਜ ਅਰਾਈਆਂ ਅਤੇ ਨਵਦੀਪ ਸਿੰਘ ਰਾਣਾ ਕਾਲਾ ਨੰਗਲ ਨੂੰ ਨਿਯੁਕਤ ਕੀਤਾ ਗਿਆ ਹੈ। ਹਲਕਾ ਦੀਨਾਨਗਰ (ਐੱਸ.ਸੀ.) ਤੋਂ ਬਲਦੇਵ ਸਿੰਘ ਤਾਜਪੁਰ, ਕੁਲਵਿੰਦਰ ਸਿੰਘ ਚਿੱਟੀ, ਜਸਵਿੰਦਰ ਸਿੰਘ ਬਹਿਰਾਮਪੁਰ ਅਤੇ ਹਰਚਰਨ ਸਿੰਘ ਮਗਰਮੁੱਦੀਆ ਨੂੰ ਜਗ੍ਹਾ ਦਿੱਤੀ ਗਈ ਹੈ। ਹਲਕਾ ਬਟਾਲਾ ਤੋਂ ਬਿਕਰਮਜੀਤ ਸਿੰਘ ਭਿੰਟੇਵਿੰਡ, ਬਲਵੰਤ ਸਿੰਘ ਕੋਟਲੀਭਾਨ ਸਿੰਘ, ਤਰਲੋਚਨ ਸਿੰਘ ਸਤਕੋਹਾ, ਬਲਵਿੰਦਰ ਸਿੰਘ ਲਾਡੀ ਅਤੇ ਕਰਨੈਲ ਸਿੰਘ ਸ਼ੇਰਪੁਰ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ। ਜ਼ਿਲ੍ਹਾ ਪਠਾਨਕੋਟ: ਹਲਕਾ ਪਠਾਨਕੋਟ ਤੋਂ ਬਲਵਿੰਦਰ ਮਹਾਜਨ ਪਠਾਨਕੋਟ, ਰੋਹਿਤ ਮਨੋਹਰ ਪਠਾਨਕੋਟ, ਪਰਵੀਨ ਕੌਰ ਪਠਾਨਕੋਟ, ਸੁਰਜੀਤ ਸਿੰਘ ਪਠਾਨਕੋਟ ਅਤੇ ਕੁਲਜੀਤ ਸਿੰਘ ਪਠਾਨਕੋਟ ਨੂੰ ਨਿਯੁਕਤ ਕੀਤਾ ਗਿਆ ਹੈ। ਹਲਕਾ ਸੁਜਾਨਪੁਰ ਤੋਂ ਨਰਿੰਦਰ ਸਿੰਘ ਚੀਮਾ ਦੁਨੇਰ, ਰਾਜੇਸ਼ ਥਾਪਾ ਧਾਰ ਕਲਾਂ, ਜਤਿੰਦਰ ਸਲਾਰੀਆ ਪੰਜਵਾਲੀ ਕੋਟ ਅਤੇ ਪਰਮਜੀਤ ਸਿੰਘ ਲਮੀਨੀ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ। ਜ਼ਿਲ੍ਹਾ ਤਰਨਤਾਰਨ: ਹਲਕਾ ਤਰਨਤਾਰਨ ਤੋਂ ਸੰਦੀਪ ਕੁਮਾਰ ਤਰਨਤਾਰਨ, ਗੁਰਬੀਰ ਸਿੰਘ ਝਬਾਲ, ਮਨਜਿੰਦਰ ਸਿੰਘ ਐਮਾ ਕਲਾਂ ਅਤੇ ਗੁਰਮੀਤ ਸਿੰਘ ਗੰਡੀਵਿੰਡ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਹਲਕਾ ਖਡੂਰ ਸਾਹਿਬ ਤੋਂ ਤੇਜਿੰਦਰ ਸਿੰਘ ਪ੍ਰਿੰਸ ਫਤਿਹਬਾਦ, ਕੁਲਦੀਪ ਸਿੰਘ ਲਹੋਰੀਆ, ਨਰਪਿੰਦਰ ਸਿੰਘ ਰੂੜੇਆਸਲ, ਸੁੱਖਰਾਜ ਬਹਾਦਰ ਸਿੰਘ ਤੇਲਢਾਏਵਾਲਾ ਅਤੇ ਜਗਦੀਪ ਸਿੰਘ ਖਾਨ ਰਸਾਦਾ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ। ਜ਼ਿਲ੍ਹਾ ਹੁਸ਼ਿਆਰਪੁਰ: ਹਲਕਾ ਹੁਸ਼ਿਆਰਪੁਰ ਤੋਂ ਅਨੂ ਭਾਰਦਵਾਜ ਅੱਜੋਵਾਲ, ਨਰਿੰਦਰ ਸਿੰਘ ਹੁਸ਼ਿਆਰਪੁਰ, ਪਰਮਿੰਦਰ ਸਿੰਘ ਢੋਲਣਵਾਲ ਅਤੇ ਰਾਣਾ ਰਣਵੀਰ ਸਿੰਘ ਹੁਸ਼ਿਆਰਪੁਰ ਨੂੰ ਨਿਯੁਕਤ ਕੀਤਾ ਗਿਆ ਹੈ। ਹਲਕਾ ਚੱਬੇਵਾਲ (ਐੱਸ.ਸੀ.) ਤੋਂ ਸਰਵਿੰਦਰ ਸਿੰਘ ਠੀਡਾਂ, ਸੁਖਵਿੰਦਰ ਸਿੰਘ ਰਾਜਪੁਰ ਭਾਈਆਂ, ਅਮਨਦੀਪ ਸਿੰਘ ਨੰਗਲ ਖਿਡਾਰੀਆਂ, ਜਰਨੈਲ ਸਿੰਘ ਬੁੱਡੋਂ ਅਤੇ ਸਤਨਾਮ ਸਿੰਘ ਨੂੰ ਜਗ੍ਹਾ ਦਿੱਤੀ ਗਈ ਹੈ। ਹਲਕਾ ਸ਼ਾਮਚੁਰਾਸੀ (ਐੱਸ.ਸੀ.) ਤੋਂ ਕਸ਼ਮੀਰ ਸਿੰਘ ਗੀਗਨਵਾਲ, ਹਰਦੇਵ ਸਿੰਘ ਸਹਾਇਪੁਰ, ਤਰਸੇਮ ਸਿੰਘ ਮੇਘੋਵਾਲ ਅਤੇ ਸਤਪਾਲ ਸਿੰਘ ਭੁਲਾਣਾ, ਜਦਕਿ ਹਲਕਾ ਗੜ੍ਹਸ਼ੰਕਰ ਤੋਂ ਅਮਰ ਸਿੰਘ ਭਵਾਨੀਪੁਰ, ਤਰਲੋਕ ਸਿੰਘ ਨਾਗਪਾਲ, ਅਮਰਜੀਤ ਸਿੰਘ ਪਰਖੋਵਾਲ ਅਤੇ ਅਵਤਾਰ ਸਿੰਘ ਮਲਕੋਵਾਲ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ। ਜ਼ਿਲ੍ਹਾ ਜਲੰਧਰ: ਹਲਕਾ ਸ਼ਾਹਕੋਟ ਤੋਂ ਬਲਕਾਰ ਸਿੰਘ ਗਿੱਦੜਪਿੰਡੀ, ਰਸ਼ਪਾਲ ਸਿੰਘ ਸਿੰਘਪੁਰ, ਜਸਪਾਲ ਸਿੰਘ ਸਿਚੇਵਾਲ ਅਤੇ ਗੁਰਦੇਵ ਸਿੰਘ ਪਛਾੜੀਆ ਨੂੰ ਨਿਯੁਕਤ ਕੀਤਾ ਗਿਆ ਹੈ। ਹਲਕਾ ਫਿਲੌਰ (ਐੱਸ.ਸੀ.) ਤੋਂ ਚੂਹੜ ਸਿੰਘ ਬੜਾ ਪਿੰਡ, ਸੁਲੱਖਣ ਸਿੰਘ ਰਾਏਪੁਰ ਅਰਾਈਆਂ, ਕੁਲਦੀਪ ਸਿੰਘ ਜੌਹਲ ਅੱਪਰਾ, ਸੰਤੋਖ ਸਿੰਘ ਘਾਰੂ ਬੁੰਡਾਲਾ ਅਤੇ ਗੁਰਵਿੰਦਰ ਸਿੰਘ ਪਾਸਲਾ ਨੂੰ ਜਨਰਲ ਕੌਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ। ਹਲਕਾ ਜਲੰਧਰ ਨੌਰਥ ਤੋਂ ਗੁਰਜੀਤ ਸਿੰਘ ਮਰਵਾਹਾ, ਸੁਖਵਿੰਦਰ ਸਿੰਘ ਮੱਕੜ, ਜਗਦੀਪ ਸਿੰਘ ਵਿਰਦੀ ਅਤੇ ਸਤਿੰਦਰ ਸਿੰਘ ਪੀਤਾ, ਹਲਕਾ ਜਲੰਧਰ ਪੱਛਮੀ ਤੋਂ ਆਬਿਦ ਹਸਨ ਸਲਮਾਨੀ, ਗੁਰਦੇਵ ਸਿੰਘ ਹੈਪੀ, ਪੂਰਨ ਸਿੰਘ ਬਰਾੜ ਅਤੇ ਹਰਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਹਲਕਾ ਜਲੰਧਰ ਸੈਂਟਰਲ ਤੋਂ ਮਨਜੀਤ ਸਿੰਘ ਟਰਾਂਸਪੋਰਟਰ, ਹਰਦੀਪ ਸਿੰਘ ਸਿੱਧੂ, ਗੁਰਬਚਨ ਸਿੰਘ ਮੱਕੜ ਅਤੇ ਅਮਰਜੀਤ ਸਿੰਘ ਮੰਗਾ, ਜਦਕਿ ਹਲਕਾ ਜਲੰਧਰ ਕੈਂਟ ਤੋਂ ਗੁਰਮੇਲ ਸਿੰਘ, ਪਰਮਿੰਦਰ ਸਿੰਘ ਭਿੰਦਾ ਸ਼ੇਰਗਿੱਲ, ਸੁਖਵੀਰ ਸਿੰਘ ਥਿੰਦ, ਮਹਿੰਦਰ ਸਿੰਘ ਕੁਲਾਰ ਅਤੇ ਤਿਲਕ ਰਾਜ ਸ਼ਰਮਾ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ। ਜ਼ਿਲ੍ਹਾ ਕਪੂਰਥਲਾ: ਹਲਕਾ ਕਪੂਰਥਲਾ ਤੋਂ ਹਰਬੰਸ ਸਿੰਘ ਵਾਲੀਆ, ਅਸ਼ੋਕ ਕੁਮਾਰ, ਤੇਜਾ ਸਿੰਘ ਬਰਿੰਦਪੁਰਾ, ਸਰਵਣ ਸਿੰਘ ਸੇਖੋ, ਜਗਜੀਤ ਸਿੰਘ ਸ਼ੰਮੀ ਅਤੇ ਮਹਿੰਦਰ ਸਿੰਘ ਮੇਜਰਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਹਲਕਾ ਫਗਵਾੜਾ (ਐੱਸ.ਸੀ.) ਦਿਹਾਤੀ ਤੋਂ ਦਿਹਾਤੀ ਗੁਰਦਾਵਰ ਸਿੰਘ ਭਾਖੜੀਆਂਣਾ, ਸ਼ਰਨਜੀਤ ਸਿੰਘ ਬੀੜ ਪੁਆਦ, ਰਜਿੰਦਰ ਸਿੰਘ ਨੰਗਲ ਅਤੇ ਹਰਦੀਪ ਸਿੰਘ ਰਿਹਾਣਾ ਜੱਟਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਫਗਵਾੜਾ (ਐੱਸ.ਸੀ.) ਸ਼ਹਿਰੀ ਤੋਂ ਸੁਖਵਿੰਦਰ ਸਿੰਘ ਕੰਬੋਜ ਫਗਵਾੜਾ ਅਤੇ ਗੁਰਮੀਤ ਸਿੰਘ ਰਾਵਲਪਿੰਡੀ ਨੂੰ ਜਨਰਲ ਕੌਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ: ਹਲਕਾ ਨਵਾਂਸ਼ਹਿਰ ਤੋਂ ਸੁਰਜੀਤ ਸਿੰਘ ਮੁਜੱਫਰਪੁਰ, ਮਨਮੋਹਣ ਸਿੰਘ ਗੁਲਾਟੀ, ਹਰਦੀਪ ਸਿੰਘ ਕੋਟ ਰਾਝਾਂ, ਹਰਮੇਸ਼ ਗੁਲੇਰੀਆ ਅਤੇ ਤਰਨਜੀਤ ਸਿੰਘ ਥਾਂਦੀ ਨੂੰ ਨਿਯੁਕਤ ਕੀਤਾ ਗਿਆ ਹੈ। ਹਲਕਾ ਬਲਾਚੌਰ ਤੋਂ ਦਲਜੀਤ ਸਿੰਘ ਮਾਣੇਵਾਲ, ਡਾ. ਯਸ਼ਪਾਲ ਬੂਥਗੜ, ਰਾਣਾ ਰਣਦੀਪ ਕੌਸ਼ਲ, ਜੋਗਿੰਦਰ ਸਿੰਘ ਅਟਵਾਲ ਅਤੇ ਅਜਮੇਰ ਸਿੰਘ ਭਾਗਪੁਰ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ।
List