September 5, 2026
Dharaledar Bureau / Patiala
ਲਾਇਨਜ ਕਲੱਬ ਪਟਿਆਲਾ ਕਲਾਸਿਕ ਵੱਲੋਂ ਅਧਿਆਪਕ ਦਿਵਸ ਮੌਕੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅੱਸੇਮਾਜਰਾ ਵਿਖੇ ਸਕੂਲ ਵਿੱਚ ਲੰਬੇ ਸਮੇਂ ਤੋਂ ਸਮਰਪਿਤ ਭਾਵਨਾ ਨਾਲ ਸੇਵਾ ਨਿਭਾ ਰਹੀਆਂ ਦੋ ਅਧਿਆਪਕਾਵਾਂ ਸਤਵਿੰਦਰ ਕੌਰ ਅਤੇ ਨਿਸ਼ਾ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਤਵਿੰਦਰ ਕੌਰ ਪਿਛਲੇ 17 ਸਾਲਾਂ ਤੋਂ, ਜਦਕਿ ਨਿਸ਼ਾ ਸ਼ਰਮਾ ਪਿਛਲੇ 10 ਸਾਲਾਂ ਤੋਂ ਸਕੂਲ ਵਿੱਚ ਸੇਵਾ ਨਿਭਾ ਰਹੇ ਹਨ। ਦੋਵੇਂ ਅਧਿਆਪਕਾਵਾਂ ਨੂੰ ਸ਼ਾਲ ਅਤੇ ਮੋਮੈਂਟੋ ਭੇਂਟ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ.ਨਿਤਿਕਾ ਗੋਇਲ, ਬੀ.ਪੀ.ਟੀ. ਐਮ.ਪੀ.ਟੀ ਸਪੋਰਟਸ ਅਤੇ ਫਿਜਿਓਥੈਰੇਪਿਸਟ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਫਿਜ਼ਿਓਥੈਰੇਪੀ ਸਬੰਧੀ ਮੁੱਢਲੀ ਜਾਣਕਾਰੀ ਦੇਣ ਵਾਲਾ ਇੱਕ ਜਾਗਰੂਕਤਾ ਸੈਸ਼ਨ ਵੀ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਰੀਰਕ ਸਿਹਤ, ਸਹੀ ਪੋਸਚਰ ਅਤੇ ਫਿਜ਼ਿਓਥੈਰੇਪੀ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਚਾਕਲੇਟਾਂ ਵੀ ਵੰਡੀਆਂ ਗਈਆਂ। ਜਿਸ ਨਾਲ ਬੱਚਿਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ। ਇਸ ਮੌਕੇ ਉੱਤੇ ਲਾਇਨਜ਼ ਕਲੱਬ ਪਟਿਆਲਾ ਕਲਾਸਿਕ ਦੇ ਪ੍ਰਧਾਨ ਲਾਇਨ ਕਵਲਜੀਤ ਸਿੰਘ ਬਾਘੀ, ਸਕੱਤਰ ਲਾਇਨ ਹਰਪ੍ਰੀਤ ਸਿੰਘ, ਖਜ਼ਾਨਚੀ ਲਾਇਨ ਬਿਕਰਮਜੀਤ ਸਿੰਘ, ਅਤੇ ਲਾਇਨ ਅਨਿਲ ਜੈਨ, ਲਾਇਨ ਅਮਿਤ ਕੁਮਾਰ, ਲਾਇਨ ਅੰਮ੍ਰਿਤਪਾਲ ਸਿੰਘ ਅਤੇ ਲਾਇਨ ਸਾਹਿਲ ਗੋਇਲ ਹਾਜ਼ਰ ਸਨ।
Patiala Latest News