ਜ਼ਿਲ੍ਹਾ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਵੱਲੋਂ ਸਵੈਂ - ਗਣਨਾ ਕੀਤੀ
May 14, 2026 11:12:47
Dharaledar Bureau / Gurdaspur
ਗੁਰਦਾਸਪੁਰ, 14 ਮਈ (ਧੜੱਲੇਦਾਰ ਬਿਉਰੋ) ਜ਼ਿਲ੍ਹਾ ਚੋਣ ਤਹਿਸੀਲਦਾਰ ਗੁਰਦਾਸਪੁਰ ਮਨਜਿੰਦਰ ਸਿੰਘ ਵੱਲੋਂ ਆਪਣੀ ਸਵੈਗਣਨਾ ਕੀਤੀ ਗਈ ਅਤੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਸਵੈਗਣਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜਨਗਣਨਾ ਵਿਭਾਗ ਵੱਲੋਂ ਪਹਿਲੀ ਵਾਰ ਡਿਜੀਟਲ ਸੈਂਸਜ ਕੀਤੀ ਜਾ ਰਹੀ ਹੈ ਜਿਸ ਤਹਿਤ ਜਨਗਣਨਾ 15 ਮਈ ਤੋਂ ਸ਼ੁਰੂ ਹੋਵੇਗੀ ਅਤੇ ਗਿਣਤੀਕਾਰ ਘਰ ਘਰ ਜਾ ਕੇ ਮਕਾਨ ਸੂਚੀ ਕਰਨ ਅਤੇ ਮਕਾਨਾਂ ਦੀ ਗਣਨਾ ਕਰਨਗੇ ਅਤੇ 34 ਪ੍ਰਸ਼ਨਾਂ ਦੇ ਉੱਤਰ ਐਚ ਐਲ ਓ ਐਪ ਵਿੱਚ ਭਰੇ ਜਾਣਗੇ। ਇਸ ਤੋਂ ਪਹਿਲਾਂ ਲੋਕਾਂ ਦੀ ਸੁਵਿਧਾ ਲਈ ਸਵੈਗਣਨਾ ਪੋਰਟਲ 30 ਅਪ੍ਰੈਲ ਤੋਂ ਲੈ ਕੇ 14 ਮਈ ਤੱਕ ਜਨਗਣਨਾ ਵਿਭਾਗ ਵੱਲੋਂ ਖੋਲ ਦਿੱਤਾ ਗਿਆ ਹੈ। ਜਿਸਦਾ ਸਾਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸੇ ਹੀ ਲੜੀ ਤਹਿਤ ਅੱਜ ਜ਼ਿਲ੍ਹਾ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਵੱਲੋਂ ਜਨਗਣਨਾ ਵਿਭਾਗ ਦੀ ਗੁਰਦਾਸਪੁਰ ਟੀਮ ਦੇ ਸਾਹਮਣੇ ਆਪਣੀ ਸਵੈਗਣਨਾ ਕਰ ਲਈ ਗਈ ਹੈ।
Census
Related News
Trending Stories
Hot News