NOW
ਮੁੰਬਈ ਤੋਂ ਆਈਓਐਸ ਸਾਗਰ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਮੁੰਬਈ: ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਮੁੰਬਈ ਤੋਂ ਆਈਓਐਸ ਸਾਗਰ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਭਾਰਤੀ ਨੌਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਵੀ ਮੌਜੂਦ ਸਨ। ਇਸ ਜਹਾਜ਼ ‘ਤੇ ਭਾਰਤ ਦੇ ਨੌਸੈਨਿਕਾਂ ਦੇ ਨਾਲ-ਨਾਲ 16 ਮਿੱਤਰ ਦੇਸ਼ਾਂ ਦੀਆਂ ਨੌਸੈਨਾਵਾਂ ਦੇ ਜਵਾਨ ਵੀ ਸਵਾਰ ਹਨ, ਜੋ ਅੰਤਰਰਾਸ਼ਟਰੀ ਸਹਿਯੋਗ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। #indiannavy #defence #india #mumbai #iosagar #internationalcooperation #ministryofdefence    ਹਲਕਾ ਰਾਜਪੁਰਾ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ: ਵਿਧਾਇਕਾ ਨੀਨਾ ਮਿੱਤਲ     ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਪੀ.ਆਰ.ਟੀ.ਸੀ. ਦੀਆਂ ਜਮੀਨ ‘ਤੇ ਪੈਟਰੋਲ ਪੰਪ ਲਾਉਣ ਲਈ ਆਈ.ਓ.ਸੀ.ਐਲ ਨੂੰ ਪ੍ਰਵਾਨਗੀ ਪੱਤਰ ਜਾਰੀ    ਬਿਹਾਰ-ਅਧਾਰਤ ਹਥਿਆਰ ਸਪਲਾਇਰ ਸਮੇਤ ਚਾਰ ਦੋਸ਼ੀ ਕਾਬੂ ,10     ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਸੇਵਾਵਾਂ ਸੁਧਾਰਣ ਅਤੇ ਨਾਗਰਿਕ ਸੁਵਿਧਾਵਾਂ ਵਧਾਉਣ ਲਈ ਫੈਸਲਾਕੁੰਨ ਕਦਮ    ਕੰਪਾਲਾ (ਯੂਗਾਂਡਾ) ਵਿੱਚ Papu ਕਾਂਗਰਸ ਦੌਰਾਨ ਭਾਰਤ ਦੀ ਮਜ਼ਬੂਤ ਹਾਜ਼ਰੀ    ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਨੇ ਅੱਜ ਚੰਡੀਗੜ੍ਹ ਵਿੱਚ ‘ਡਿਪਾਰਟਮੈਂਟ ਆਫ ਫਿਊਚਰ’ ਦੀ ਸਮੀਖਿਆ ਮੀਟਿੰਗ ਕੀਤੀ।    ਡਿਜ਼ਿਟਲ ਗਵਰਨੈਂਸ ਨੂੰ ਮਜ਼ਬੂਤ ਬਣਾਉਣ ਵੱਲ ਕਦਮ: #nesda2025    ਚੰਡੀਗੜ੍ਹ ਪ੍ਰੈੱਸ ਕਲੱਬ ਚੋਣਾਂ ਦੇ ਨਤੀਜੇ ਐਲਾਨ    ਪੰਜਾਬ ਕੈਬਿਨੇਟ ਦੇ ਵੱਡੇ ਫੈਸਲੇ – ਮਹਿਲਾਵਾਂ ਲਈ ਵੱਡੀ ਸਕੀਮ ਮਨਜ਼ੂਰ   
ਸਿਹਤ ਵਿਭਾਗ ਦੀ ਅਣਗਹਿਲੀ! ਕੋਰੋਨਾ ਨੈਗੇਟਿਵ ਦੱਸ ਕੇ ਭੇਜਿਆ ਘਰ, ਪਾਜ਼ੇਟਿਵ ਕਹਿ ਕੇ ਮੁੜ ਚੁੱਕਿਆ ਸ਼ਰਧਾਲੂ
May 13, 2020 00:00:00
Daily-Dharaledar-Online-News-Vie
Daily Dharaledar / Punjab

ਬਾਬਾ ਬਕਾਲਾ ਸਾਹਿਬ (ਅਠੌਲਾ, ਰਾਕੇਸ਼)- ਮੈਡੀਕਲ ਵਿਭਾਗ ਦੀ ਇਕ ਘੋਰ ਅਣਗਹਿਲੀ ਸਾਹਮਣੇ ਆਈ ਹੈ ਪਰ ਜਲਦੀ ਹੀ ਇਸ ਨੂੰ ਸੁਧਾਰ ਲਿਆ ਗਿਆ, ਨਹੀਂ ਤਾਂ ਇਸ ਦਾ ਖਮਿਆਜਾ ਭੁਗਤਣਾ ਬਹੁਤ ਭਾਰੀ ਪੈ ਸਕਦਾ ਸੀ।ਹੋਇਆ ਇੰਝ ਕਿ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਲੋਹਗੜ੍ਹ ਦਾ ਇਕ ਸ਼ਰਧਾਲੂ, ਜਿਸ ਨੂੰ ਕਿ ਵੇਰਕਾ ਹਸਪਤਾਲ ਵਿਚੋਂ ਹੋਰਨਾਂ ਸ਼ਰਧਾਲੂਆਂ ਸਮੇਤ ਟੈਸਟ ਲੈਣ ਪਿੱਛੋਂ ਵੇਰਕਾ ਵਿਖੇ ਡੇਰੇ -ਚ ਏਕਾਂਤਵਾਸ ਕੀਤਾ ਗਿਆ ਸੀ ਅਤੇ ਉਸ ਦੇ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਦੱਸ ਕੇ ਉਸ ਨੂੰ ਉਸ ਦੇ ਘਰ ਵਾਪਸ ਭੇਜ ਦਿੱਤਾ ਗਿਆ ਸੀ, ਪਰ ਬਾਅਦ -ਚ ਪਤਾ ਲੱਗਾ ਕਿ ਇਸ ਦੀ ਰਿਪੋਰਟ ਤਾਂ ਪਾਜ਼ੇਟਿਵ ਸੀ, ਬੱਸ ਫਿਰ ਕਿ ਸਿਹਤ ਵਿਭਾਗ -ਤੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ। ਜਦੋਂ ਸਿਹਤ ਵਿਭਾਗ ਦੀ ਟੀਮ ਉਕਤ ਸ਼ਰਧਾਲੂ ਨੂੰ ਫਿਰ ਹਸਪਤਾਲ ਜਾਣ ਲਈ ਉਸ ਦੇ ਘਰ ਪਹੁੰਚੀ ਤਾਂ ਉਹ ਹਸਪਤਾਲ ਜਾਣ ਨੂੰ ਬਿਲਕੁੱਲ ਵੀ ਤਿਆਰ ਨਹੀਂ ਸੀ। ਖਬਰ ਮਿਲਦੇ ਸਾਰ ਹੀ ਡੀ.ਐੱਸ.ਪੀ. ਹਰਕ੍ਰਿਸ਼ਨ ਸਿੰਘ ਸਮੇਤ ਪੁਲਸ ਪਾਰਟੀ ਅਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਡਾਕਟਰੀ ਟੀਮਾਂ ਵੀ ਪੁੱਜ ਗਈਆਂ, ਜਿਨ੍ਹਾਂ ਨੇ ਸ਼ਰਧਾਲੂ ਨੂੰ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਵਿਖੇ ਦਾਖਲ ਕਰਾਇਆ। ਡਾ.ਅਜੈ ਭਾਟੀਆ ਐੱਸ.ਐੱਮ.ਓ. ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਉਕਤ ਮਰੀਜ਼ ਦੇ ਟੈਸਟ ਬਾਬਾ ਬਕਾਲਾ ਸਾਹਿਬ ਹਸਪਤਾਲ -ਚ ਨਹੀਂ ਹੋਏ, ਸਗੋਂ ਵੇਰਕਾ ਹਸਪਤਾਲ ਵਿਖੇ ਹੋਏ ਸਨ। ਹੁਣ ਸਿਵਲ ਸਰਜਨ ਅੰਮਿ੍ਰਤਸਰ ਡਾ. ਜੁਗਲ ਕਿਸ਼ੋਰ ਦੀਆਂ ਹਿਦਾਇਤਾਂ ਅਨੁਸਾਰ ਅਸੀਂ ਉਕਤ ਮਰੀਜ਼ ਨੂੰ ਫਿਰ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ ਦੇ ਪਤੀ ਅਤੇ ਉਸ ਦੇ ਬੇਟੇ ਦੇ ਕੋਰੋਨਾ ਸਬੰਧੀ ਸੈਪਲ ਵੀ ਅੱਜ ਸਿਵਲ ਸਰਜਨ ਬਾਬਾ ਬਕਾਲਾ ਸਾਹਿਬ ਵਿਖੇ ਲਏ ਗਏ ਹਨ।

Daily Dharaledar Online News Views and Reviews

Related News