NOW
ਮੁੰਬਈ ਤੋਂ ਆਈਓਐਸ ਸਾਗਰ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਮੁੰਬਈ: ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਮੁੰਬਈ ਤੋਂ ਆਈਓਐਸ ਸਾਗਰ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਭਾਰਤੀ ਨੌਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਵੀ ਮੌਜੂਦ ਸਨ। ਇਸ ਜਹਾਜ਼ ‘ਤੇ ਭਾਰਤ ਦੇ ਨੌਸੈਨਿਕਾਂ ਦੇ ਨਾਲ-ਨਾਲ 16 ਮਿੱਤਰ ਦੇਸ਼ਾਂ ਦੀਆਂ ਨੌਸੈਨਾਵਾਂ ਦੇ ਜਵਾਨ ਵੀ ਸਵਾਰ ਹਨ, ਜੋ ਅੰਤਰਰਾਸ਼ਟਰੀ ਸਹਿਯੋਗ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। #indiannavy #defence #india #mumbai #iosagar #internationalcooperation #ministryofdefence    ਹਲਕਾ ਰਾਜਪੁਰਾ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ: ਵਿਧਾਇਕਾ ਨੀਨਾ ਮਿੱਤਲ     ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਪੀ.ਆਰ.ਟੀ.ਸੀ. ਦੀਆਂ ਜਮੀਨ ‘ਤੇ ਪੈਟਰੋਲ ਪੰਪ ਲਾਉਣ ਲਈ ਆਈ.ਓ.ਸੀ.ਐਲ ਨੂੰ ਪ੍ਰਵਾਨਗੀ ਪੱਤਰ ਜਾਰੀ    ਬਿਹਾਰ-ਅਧਾਰਤ ਹਥਿਆਰ ਸਪਲਾਇਰ ਸਮੇਤ ਚਾਰ ਦੋਸ਼ੀ ਕਾਬੂ ,10     ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਸੇਵਾਵਾਂ ਸੁਧਾਰਣ ਅਤੇ ਨਾਗਰਿਕ ਸੁਵਿਧਾਵਾਂ ਵਧਾਉਣ ਲਈ ਫੈਸਲਾਕੁੰਨ ਕਦਮ    ਕੰਪਾਲਾ (ਯੂਗਾਂਡਾ) ਵਿੱਚ Papu ਕਾਂਗਰਸ ਦੌਰਾਨ ਭਾਰਤ ਦੀ ਮਜ਼ਬੂਤ ਹਾਜ਼ਰੀ    ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਨੇ ਅੱਜ ਚੰਡੀਗੜ੍ਹ ਵਿੱਚ ‘ਡਿਪਾਰਟਮੈਂਟ ਆਫ ਫਿਊਚਰ’ ਦੀ ਸਮੀਖਿਆ ਮੀਟਿੰਗ ਕੀਤੀ।    ਡਿਜ਼ਿਟਲ ਗਵਰਨੈਂਸ ਨੂੰ ਮਜ਼ਬੂਤ ਬਣਾਉਣ ਵੱਲ ਕਦਮ: #nesda2025    ਚੰਡੀਗੜ੍ਹ ਪ੍ਰੈੱਸ ਕਲੱਬ ਚੋਣਾਂ ਦੇ ਨਤੀਜੇ ਐਲਾਨ    ਪੰਜਾਬ ਕੈਬਿਨੇਟ ਦੇ ਵੱਡੇ ਫੈਸਲੇ – ਮਹਿਲਾਵਾਂ ਲਈ ਵੱਡੀ ਸਕੀਮ ਮਨਜ਼ੂਰ   
ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਪੀ.ਆਰ.ਟੀ.ਸੀ. ਦੀਆਂ ਜਮੀਨ ‘ਤੇ ਪੈਟਰੋਲ ਪੰਪ ਲਾਉਣ ਲਈ ਆਈ.ਓ.ਸੀ.ਐਲ ਨੂੰ ਪ੍ਰਵਾਨਗੀ ਪੱਤਰ ਜਾਰੀ
April 2, 2026 16:00:54
Prtc-Harpal-Juneja-Transport-Cmp

-ਪੀ.ਆਰ.ਟੀ.ਸੀ. ਨੂੰ 80 ਲੱਖ ਰੁਪਏ ਦੀ ਸਾਲਾਨਾ ਆਮਦਨ ਹੋਵੇਗੀ- ਹਰਪਾਲ ਜੁਨੇਜਾ

Dharaledar Bureau / Patiala

ਪਟਿਆਲਾ, 2 ਅਪ੍ਰੈਲ : ਪੀਆਰਟੀਸੀ ਵੱਲੋਂ ਆਪਣੀ ਆਮਦਨ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਪੀਆਰਟੀਸੀ ਵੱਲੋਂ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਅੱਜ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੂੰ ਆਪਣੀਆਂ ਜ਼ਮੀਨਾਂ ‘ਤੇ ਪੈਟਰੋਲ ਪੰਪ ਲਗਾਉਣ ਲਈ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀ.ਆਰ.ਟੀ.ਸੀ. ਦੀ ਤਰੱਕੀ ਅਤੇ ਆਮਦਨ ਵਿੱਚ ਵਾਧਾ ਕਰਨ ਲਈ ਲਗਾਤਾਰ ਉਪਰਾਲੇ ਜਾਰੀ ਹਨ। ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਪਟਿਆਲਾ ਦੀ ਜ਼ਮੀਨ ‘ਤੇ ਆਈ.ਓ.ਸੀ.ਐਲ. ਵੱਲੋਂ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕਰਨ ਲਈ ਆਈ.ਓ.ਸੀ.ਐਲ. ਦੇ ਉੱਚ-ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਆਈ.ਓ.ਸੀ.ਐਲ. ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ (ਕੰਪਨੀ ਦੀ ਮਾਲਕੀ ਵਾਲਾ ਡੀਲਰ ਉਪਰੇਟਡ) ਸੀ ਓ ਡੀ ਓ ਮਾਡਲ ਅਧਾਰ ‘ਤੇ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਪਟਿਆਲਾ ਵਿਖੇ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕੀਤਾ ਜਾਵੇਗਾ। ਇਸ ਨਾਲ ਪੀ.ਆਰ.ਟੀ.ਸੀ. ਨੂੰ ਅੰਦਾਜ਼ਨ 80 ਲੱਖ ਦੀ ਸਾਲਾਨਾ ਆਮਦਨ ਹੋਵੇਗੀ। ਐਡਵੋਕੇਟ ਜੁਨੇਜਾ ਨੇ ਕਿਹਾ ਕਿ ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਦੀ ਆਮਦਨ ਵਿੱਚ ਵਾਧਾ ਕਰਨ ਲਈ ਪੀ.ਆਰ.ਟੀ.ਸੀ. ਦੇ ਹੋਰ ਅਦਾਰਿਆਂ ਵਿੱਚ ਵੀ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਅਰੰਭੀ ਹੋਈ ਹੈ ਅਤੇ ਇਸ ਨੂੰ ਜਲਦ ਹੀ ਮੁਕੰਮਲ ਕੀਤਾ ਜਾਵੇਗਾ। ਚੇਅਰਮੈਨ ਪੀ.ਆਰ.ਟੀ.ਸੀ. ਵੱਲੋਂ ਆਈ.ਓ.ਸੀ.ਐਲ. ਦੇ ਉੱਚ-ਅਧਿਕਾਰੀਆਂ ਨੂੰ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਪਟਿਆਲਾ ਵਿਖੇ ਪੰਪ ਲਗਾਉਣ ਲਈ ਅਲਾਟਮੈਂਟ ਪੱਤਰ ਜਾਰੀ ਕਰਦੇ ਹੋਏ ਤੁਰੰਤ ਕੰਮ ਸ਼ੁਰੂ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸ਼ੇਰਗਿੱਲ, ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਜਨਰਲ ਮੈਨੇਜਰ ਪ੍ਰਸ਼ਾਸ਼ਨ ਮੰਨਿਦਰਪਾਲ ਸਿੰਘ ਸਿੱਧੂ ਅਤੇ ਪੀ.ਆਰ.ਟੀ.ਸੀ. ਦੇ ਹੋਰ ਅਧਿਕਾਰੀ ਤੋਂ ਇਲਾਵਾ ਆਈ.ਓ.ਸੀ.ਐਲ. ਦੇ ਮੁੱਖ ਪ੍ਰਬੰਧਕ ਵਿਨੈ ਕੁਮਾਰ ਅਗਰਵਾਲ, ਸਹਾਇਕ ਪ੍ਰਬੰਧਕ ਸ਼ਿਵਹਰੀ ਸ਼ਰਮਾ ਅਤੇ ਇੰਜੀਨੀਅਰਿੰਗ ਤੋਂ ਹਰਸ਼ ਰਾਜ ਵੀ ਹਾਜ਼ਰ ਸਨ।

Prtc Harpal Juneja Transport Cmpunjab Diprpunjab Dailydharaledar

Related News