🛼 ਸਕੇਟਸ ’ਤੇ ਗੱਤਕਾ ਖੇਡ ਕੇ 5 ਸਾਲਾ ਫਤਿਹ ਸਿੰਘ ਗਿੱਲ ਨੇ ਜਿੱਤਿਆ ਗੋਲਡ 🥇 | ਦੁਨੀਆ ਭਰ ’ਚ ਚਮਕਿਆ ਪੰਜਾਬ ਦਾ ਨਾਂ    ਸ਼ਹਿਜ਼ਾਦ ਪੂਨਾਵਾਲਾ ਨੇ Bjp ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ, ਵਿੱਤੀ ਤੇ ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ    ਕੇਜਰੀਵਾਲ ਦੇ ਜਨਮਦਿਨ ਮੌਕੇ Cm ਭਗਵੰਤ ਮਾਨ ਨੇ ਪਰਿਵਾਰ ਸਮੇਤ ਦਿੱਤੀ ਵਧਾਈ, ਖੁਸ਼ੀਆਂ ਕੀਤੀਆਂ ਸਾਂਝੀਆਂ    ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਮੰਤਰੀ ਚੀਮਾ ਤੇ ਸੌਂਦ ਨੇ ਭੇਂਟ ਕੀਤੀ ਸ਼ਰਧਾਂਜਲੀ, ਭਤੀਜੀਆਂ ਦਾ ਕੀਤਾ ਸਨਮਾਨ    ਬਠਿੰਡਾ ’ਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ ਲਈ ਵਿਸ਼ੇਸ਼ ਕੈਂਪ, 12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਦਰਜ ਕਰਵਾਉਣ ਦਾ ਮੌਕਾ    ਖੇਡਾਂ ਵਤਨ ਪੰਜਾਬ ਦੀਆਂ ਦੀ ਮਸ਼ਾਲ ਪਟਿਆਲਾ ਪਹੁੰਚੀ, ਡਾ. ਬਲਬੀਰ ਸਿੰਘ ਵੱਲੋਂ ਸ਼ਾਨਦਾਰ ਸਵਾਗਤ    “ਆਓ ਪੰਜਾਬ ਨੂੰ ਜ਼ੀਰੋ-ਬਲੈਕ ਧੂਆ ਅਤੇ ਸਭ ਤੋਂ ਸਾਫ਼ ਪਾਣੀ ਵਾਲਾ ਸੂਬਾ ਬਣਾਈਏ, ਦਾ ਸੰਕਲਪ    ਪਟਿਆਲਾ ’ਚ ਆਜ਼ਾਦੀ ਦਿਹਾੜੇ ਦੀ ਫੁੱਲ ਡਰੈਸ ਰਿਹਰਸਲ, 15 ਅਗਸਤ ਨੂੰ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਲਹਿਰਾਉਣਗੇ ਤਿਰੰਗਾ    ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਗੋਸ਼ਟੀ ਲਗਾਈ*    ਸਫਾਈ ਕਰਮਚਾਰੀਆਂ ਦੀ ਤਨਖਾਹ ’ਚ 10 ਤੋਂ 20 ਹਜ਼ਾਰ ਰੁਪਏ ਤੱਕ ਵਾਧਾ, ਚੰਦਨ ਗਰੇਵਾਲ ਨੇ ਦਿੱਤੀ ਵਧਾਈ   
ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਗੋਸ਼ਟੀ ਲਗਾਈ*
August 12, 2026
Punjabgovernment-Bathindanews-Ba

*ਕਿਸਾਨਾਂ ਨੂੰ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਕਰਵਾਈ ਗਈ ਮੁਹੱਈਆ*

Dharaledar Bureau / Bathinda

ਬਠਿੰਡਾ, 11 ਅਗਸਤ : ਬਲਾਕ ਸੰਗਤ ਦੇ ਪਿੰਡ ਬਾਂਡੀ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਡਾ. ਮਨੋਜ ਕੁਮਾਰ ਖੇਤੀਬਾੜੀ ਅਫ਼ਸਰ ਸੰਗਤ ਦੀ ਅਗਵਾਈ ਹੇਠ ਸਾਉਣੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਕੈਪ ਦੌਰਾਨ ਡਾ. ਭਰਪੂਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਨਰਮੇ ਦੀ ਫ਼ਸਲ ਤੇ ਮੌਕੇ ਅਨੁਸਾਰ ਖਾਦਾਂ ਦੀ ਵਰਤੋਂ, ਖੁਰਾਕੀ ਤੱਤਾਂ ਦੀ ਸਪਰੇਅ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ 13:00:45 ਦੀ ਸਪਰੇਅ, 4 ਕਿਲੋ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਹਫ਼ਤੇ ਦੇ ਵਕਫੇ ਨਾਲ 3 ਛਿੜਕਾਅ, ਨਾਲ ਹੀ 1 ਕਿਲੋ ਮੈਗਨੀਸੀਅਮ ਸਲਫੇਟ 125 ਲੀਟਰ ਪਾਣੀ‌ ਚ ਛਿੜਕਾਅ ਦੀ ਅਪੀਲ ਕੀਤੀ। ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਸਰਵਪੱਖੀ ਰੋਕਥਾਮ ਲਈ ਸਿਫਾਰਸ਼ ਕੀਟਨਾਸ਼ਕ ਦੀ ਸਹੀ ਮਾਤਰਾ ਅਤੇ ਢੰਗ ਬਾਰੇ ਜਾਣਕਾਰੀ ਦਿੱਤੀ। ਨਮੀਂ ਭਰੇ ਮੌਸਮ ਨੂੰ ਵੇਖਦੇ ਹੋਏ ਨਰਮੇ ਦੀਆਂ ਬੀਮਾਰੀਆਂ ਲਈ ਇਕ ਛਿੜਕਾਅ ਉਲੀਨਾਸ਼ਕ ਦਾ ਕਰਨ ‌ ਲਈ ਕਿਹਾ ਗਿਆ। ਨਰਮੇ‌ ਦੀ ਸਰਕਾਰੀ ਖਰੀਦ ਬਾਰੇ ਕਿਸਾਨਾਂ ਨੂੰ ਰਜਿਸਟ੍ਰੇਸ਼ਨ ਕਰਨ ਦੀ ਜਾਣਕਾਰੀ ਦਿੱਤੀ ਗਈ। ਡਾ. ਦਿਲਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਝੋਨੇ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਿਆਂ ਖਾਦਾਂ ਦੀ ਵਰਤੋਂ ਸਹੀ ਸਮੇਂ ਯੂਰੀਆ ਖਾਦ ਪੂਰੀ ਕਰਨ, ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦਾ ਆਰਥਿਕ ਕਗਾਰ ਪੱਧਰ ਵੇਖਕੇ ਕੀਟਨਾਸ਼ਕ ਦਾ ਛਿੜਕਾਅ, ਨਿਸਾਰੇ ਸਮੇਂ ਹਲਦੀ ਰੋਗ, ਸੀਥ ਬਲਾਈਟ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਫਾਰਸ਼ ਉਲੀਨਾਸ਼ਕ ਦੀ ਵਰਤੋਂ ਅਤੇ ਤੇਲੇ, ਹੋਪਰ ਲਈ ਕੀਟਨਾਸ਼ਕ ਅਤੇ ਸਹੀ ਸਪਰੇਅ ਦੇ ਢੰਗ ਬਾਰੇ ਵਿਸਥਾਰ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਗਈ। ਡਾ. ਮਨੋਜ ਕੁਮਾਰ ਖੇਤੀਬਾੜੀ ਅਫ਼ਸਰ ਸੰਗਤ ਵੱਲੋਂ ਕਿਸਾਨਾਂ ਨੂੰ ਬੇਲੋੜੇ ਖੇਤੀ ਖ਼ਰਚੇ ਘਟਾਉਣ ਅਤੇ ਖੇਤੀ ਨਾਲ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ ਤਾਂ ਜੋ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਰਸਾਇਣ ਖਾਦਾਂ ਦੀ ਵਰਤੋਂ ਦੇ ਨਾਲ ਜੈਵਿਕ ਖਾਦਾਂ ਦੀ ਵਰਤੋਂ ਨੂੰ ਪਹਿਲ ਦੇਣ ਤੇ ਜ਼ੋਰ ਦਿੱਤਾ। ਘਰੇਲੂ ਬਗੀਚੀ ਤਿਆਰ ਕਰਨ ਦੇ ਫਾਇਦੇ ਅਤੇ ਢੰਗ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਲਈ ਫੀਰੋਮਨ ਟ੍ਰੈਪ ਅਤੇ ਵਾਤਾਵਰਨ ਦੀ ਸੰਭਾਲ ਲਈ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਕੈਂਪ ਦੌਰਾਨ ਪਿੰਡ ਬਾਂਡੀ ਦੇ ਵੱਡੀ ਗਿਣਤੀ ਵਿਚ ਕਿਸਾਨ, ਖੇਤੀਬਾੜੀ ਵਿਭਾਗ ਤੋਂ ਰਮਨਦੀਪ ਕੌਰ, ਅਰਸ਼ਦੀਪ ਕੌਰ, ਕਰਮਜੀਤ ਸਿੰਘ, ਨਵਤੇਜ ਸਿੰਘ ਆਦਿ ਹਾਜ਼ਰ ਸਨ।

Punjabgovernment Bathindanews Bathinda B government Of Punjab Agricultural


Recommended Posts