NOW
ਬਾਬੂ ਜਗਜੀਵਨ ਰਾਮ ਦੀ 119ਵੀਂ ਜਯੰਤੀ ਮੌਕੇ ਭਾਵਭੀਨੀ ਸ਼ਰਧਾਂਜਲੀ ਅਰਪਿਤ    ਟੀਬੀ ਮੁਕਤ ਭਾਰਤ ਲਈ ਨੌਜਵਾਨਾਂ ਦੀ ਮਿਸਾਲ: ਵੈਸਟ ਤ੍ਰਿਪੁਰਾ ਦੇ ‘ਮਾਈ ਭਾਰਤ’ ਵਲੰਟੀਅਰਾਂ ਦੀ ਸ਼ਾਨਦਾਰ ਮੁਹਿੰਮ    ਅਹਿੰਸਾ ਅਤੇ ਸਦਭਾਵਨਾ ਦਾ ਸੰਦੇਸ਼: ਸੰਜੀਵ ਅਰੋੜਾ ਵੱਲੋਂ ਭਗਵਾਨ ਮਹਾਂਵੀਰ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਅਪੀਲ     ਮਹਿਲਾ ਸਸ਼ਕਤੀਕਰਨ ਵੱਲ ਵੱਡਾ ਕਦਮ: ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਹਰ ਮਹੀਨੇ ਮਿਲੇਗੀ ਆਰਥਿਕ ਸਹਾਇਤਾ     ਸਰਬੱਤ ਦੇ ਭਲੇ ਲਈ ਕੀਤੀ ਅਰਦਾਸ - ਲੋਕ ਨਿਰਮਾਣ ਮੰਤਰੀ    ਵਿਸ਼ਵ ਵਿੱਚ ਵਧ ਰਹੇ ਟਕਰਾਅ ਦੇ ਦੌਰ ਵਿੱਚ ਭਗਵਾਨ ਮਹਾਵੀਰ ਦੇ ਉਪਦੇਸ਼ ਅੱਜ ਵੀ ਪ੍ਰਸੰਗਿਕ: ਸੰਜੀਵ ਅਰੋੜਾ    ਤ੍ਰਿਪੜੀ ਵਿੱਚ ਡੇਅਰੀ ‘ਤੇ ਫੂਡ ਸੇਫਟੀ ਟੀਮ ਦਾ ਛਾਪਾ, ਵੱਡੀ ਮਾਤਰਾ ਵਿੱਚ ਪਨੀਰ-ਘਿਓ ਜ਼ਬਤ    ਭਗਵੰਤ ਮਾਨ ਸਰਕਾਰ ਵੱਲੋਂ Ots ਸਕੀਮ ਦੀ ਮਿਆਦ 31 ਮਈ 2026 ਤੱਕ ਵਧਾਈ: ਹਰਪਾਲ ਸਿੰਘ ਚੀਮਾ    ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਵਿੱਚ ₹4.10 ਕਰੋੜ ਦੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ    ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ-ਡਾ. ਬਲਬੀਰ ਸਿੰਘ   
ਤ੍ਰਿਪੜੀ ਵਿੱਚ ਡੇਅਰੀ ‘ਤੇ ਫੂਡ ਸੇਫਟੀ ਟੀਮ ਦਾ ਛਾਪਾ, ਵੱਡੀ ਮਾਤਰਾ ਵਿੱਚ ਪਨੀਰ-ਘਿਓ ਜ਼ਬਤ
April 5, 2026 03:16:15
Food-Safety-Team-Patiala-Takes-M

ਤ੍ਰਿਪੜੀ ਵਿੱਚ ਡੇਅਰੀ ‘ਤੇ ਫੂਡ ਸੇਫਟੀ ਟੀਮ ਦਾ ਛਾਪਾ, ਵੱਡੀ ਮਾਤਰਾ ਵਿੱਚ ਪਨੀਰ-ਘਿਓ ਜ਼ਬਤ

ਨਰੂਲਾ / Patiala

ਪਟਿਆਲਾ, 4 ਅਪ੍ਰੈਲ: ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੇ ਤ੍ਰਿਪੜੀ ਖੇਤਰ ਵਿੱਚ ਇੱਕ ਡੇਅਰੀ ਯੂਨਿਟ ‘ਤੇ ਅਚਾਨਕ ਛਾਪਾ ਮਾਰਦੇ ਹੋਏ ਪੰਜ ਖਾਣ-ਪੀਣ ਦੇ ਸੈਂਪਲ ਇਕੱਠੇ ਕੀਤੇ ਅਤੇ ਵੱਡੀ ਮਾਤਰਾ ਵਿੱਚ ਸਮਾਨ ਜ਼ਬਤ ਕੀਤਾ। ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਘਿਓ, ਪਨੀਰ, ਦਹੀਂ, ਖੋਆ ਬਰਫ਼ੀ ਅਤੇ ਮਿਲਕ ਕੇਕ ਦੇ ਸੈਂਪਲ ਭਰੇ ਗਏ ਹਨ, ਜਿਨ੍ਹਾਂ ਨੂੰ ਲੈਬ ਵਿੱਚ ਟੈਸਟ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਲਗਭਗ 50 ਕਿਲੋ ਪਨੀਰ, 25 ਕਿਲੋ ਘਿਓ ਅਤੇ 23 ਕਿਲੋ ਮਿਠਾਈਆਂ (ਮਿਲਕ ਕੇਕ ਅਤੇ ਖੋਆ ਬਰਫ਼ੀ) ਵੀ ਜ਼ਬਤ ਕੀਤੀਆਂ ਗਈਆਂ ਹਨ। ਇਹ ਕਾਰਵਾਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਫ.ਡੀ.ਏ. ਕਮਿਸ਼ਨਰ ਕਵਲਪ੍ਰੀਤ ਬਰਾੜ ਦੀ ਅਗਵਾਈ ਹੇਠ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ 9 ਅਪ੍ਰੈਲ ਨੂੰ “ਈਟ ਰਾਈਟ ਮੇਲਾ” ਕਰਵਾਇਆ ਜਾਵੇਗਾ, ਜਿਸਦਾ ਮਕਸਦ ਲੋਕਾਂ ਵਿੱਚ ਸਿਹਤਮੰਦ ਖਾਣ-ਪੀਣ ਬਾਰੇ ਜਾਗਰੂਕਤਾ ਫੈਲਾਉਣਾ ਹੈ। #ਪਟਿਆਲਾ #ਫੂਡਸੇਫਟੀ #ਡੇਅਰੀਛਾਪਾ #ਖੁਰਾਕਸੁਰੱਖਿਆ #ਪੰਜਾਬਖਬਰਾਂ #ਸਿਹਤਮੰਦਖੁਰਾਕ #EatRight #FDA #ਜਾਗਰੂਕਤਾ

Food Safety Team Patiala Takes Major Action Against Food Adulteration

Related News