ਜ਼ਮਾਨਤ ਤੋਂ ਬਾਅਦ ਮਜੀਠੀਆ ਐਕਟਿਵ, ਅਕਾਲੀ ਦਲ ਦੀ ਏਕਤਾ ਲਈ ਮੁਹਿੰਮ ਸ਼ੁਰੂ
February 5, 2026 13:16:36
Rajni / Chandigarh
ਜ਼ਮਾਨਤ ਮਿਲਣ ਮਗਰੋਂ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਸਰਗਰਮੀ ਤੇਜ਼ ਕਰ ਦਿੱਤੀ ਹੈ। ਉਨ੍ਹਾਂ ‘ਏਕਤਾ’ ਨੂੰ ਪਾਰਟੀ ਦੀ ਸਭ ਤੋਂ ਵੱਡੀ ਲੋੜ ਦੱਸਦਿਆਂ ਕਿਹਾ ਕਿ ਪੰਜਾਬ ਅਤੇ ਪੰਥ ਦੇ ਹਿੱਤ ਲਈ ਉਹ ਨਾਰਾਜ਼ ਆਗੂਆਂ ਨੂੰ ਮਨਾਉਣ ਵਾਸਤੇ ਹਰ ਦਰਵਾਜ਼ਾ ਖੜਕਾਉਣ ਨੂੰ ਤਿਆਰ ਹਨ। ਮਜੀਠੀਆ ਨੇ ਸਪੱਸ਼ਟ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਇਸ ਕੋਸ਼ਿਸ਼ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਜੇਲ੍ਹ ਦੌਰਾਨ ਵੀ ਇਸ ਮਸਲੇ ‘ਤੇ ਗੱਲਬਾਤ ਹੁੰਦੀ ਰਹੀ। ਦੂਜੇ ਪਾਸੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਰ ਕਮੇਟੀ ਪਹਿਲਾਂ ਹੀ ਵੱਖ ਹੋਏ ਆਗੂਆਂ ਦੀ ਵਾਪਸੀ ਦੇ ਹੱਕ ‘ਚ ਫੈਸਲਾ ਕਰ ਚੁੱਕੀ ਹੈ। ਸੁੱਚਾ ਸਿੰਘ ਲੰਗਾਹ ਨੇ ਮਜੀਠੀਆ ਦੀ ਭੂਮਿਕਾ ਨੂੰ ਨਵੀਂ ਸ਼ੁਰੂਆਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਆਉਣ ਵਾਲੇ ਮਹੀਨਿਆਂ ‘ਚ ਅਕਾਲੀ ਦਲ ਨੂੰ ਨਵੀਂ ਤਾਕਤ ਮਿਲੇਗੀ। ਮਜੀਠੀਆ ਦੀ ਇਸ ਪਹਲ ਨਾਲ ਪਾਰਟੀ ਦੇ ਅੰਦਰ ਚੱਲ ਰਹੀਆਂ ਦੂਰੀਆਂ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ।
Related News
Trending Stories
Hot News