NOW
ਖੰਨਾ ਪੁਲਿਸ ਦੀ ਘਰ-ਘਰ ਮੁਹਿੰਮ ਨਾਲ ਨਸ਼ਿਆਂ ਖਿਲਾਫ਼ ਵੱਡਾ ਸੰਦੇਸ਼    ਬਾਬੂ ਜਗਜੀਵਨ ਰਾਮ ਦੀ 119ਵੀਂ ਜਯੰਤੀ ਮੌਕੇ ਭਾਵਭੀਨੀ ਸ਼ਰਧਾਂਜਲੀ ਅਰਪਿਤ    ਟੀਬੀ ਮੁਕਤ ਭਾਰਤ ਲਈ ਨੌਜਵਾਨਾਂ ਦੀ ਮਿਸਾਲ: ਵੈਸਟ ਤ੍ਰਿਪੁਰਾ ਦੇ ‘ਮਾਈ ਭਾਰਤ’ ਵਲੰਟੀਅਰਾਂ ਦੀ ਸ਼ਾਨਦਾਰ ਮੁਹਿੰਮ    ਅਹਿੰਸਾ ਅਤੇ ਸਦਭਾਵਨਾ ਦਾ ਸੰਦੇਸ਼: ਸੰਜੀਵ ਅਰੋੜਾ ਵੱਲੋਂ ਭਗਵਾਨ ਮਹਾਂਵੀਰ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਅਪੀਲ     ਮਹਿਲਾ ਸਸ਼ਕਤੀਕਰਨ ਵੱਲ ਵੱਡਾ ਕਦਮ: ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਹਰ ਮਹੀਨੇ ਮਿਲੇਗੀ ਆਰਥਿਕ ਸਹਾਇਤਾ     ਸਰਬੱਤ ਦੇ ਭਲੇ ਲਈ ਕੀਤੀ ਅਰਦਾਸ - ਲੋਕ ਨਿਰਮਾਣ ਮੰਤਰੀ    ਵਿਸ਼ਵ ਵਿੱਚ ਵਧ ਰਹੇ ਟਕਰਾਅ ਦੇ ਦੌਰ ਵਿੱਚ ਭਗਵਾਨ ਮਹਾਵੀਰ ਦੇ ਉਪਦੇਸ਼ ਅੱਜ ਵੀ ਪ੍ਰਸੰਗਿਕ: ਸੰਜੀਵ ਅਰੋੜਾ    ਤ੍ਰਿਪੜੀ ਵਿੱਚ ਡੇਅਰੀ ‘ਤੇ ਫੂਡ ਸੇਫਟੀ ਟੀਮ ਦਾ ਛਾਪਾ, ਵੱਡੀ ਮਾਤਰਾ ਵਿੱਚ ਪਨੀਰ-ਘਿਓ ਜ਼ਬਤ    ਭਗਵੰਤ ਮਾਨ ਸਰਕਾਰ ਵੱਲੋਂ Ots ਸਕੀਮ ਦੀ ਮਿਆਦ 31 ਮਈ 2026 ਤੱਕ ਵਧਾਈ: ਹਰਪਾਲ ਸਿੰਘ ਚੀਮਾ    ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਵਿੱਚ ₹4.10 ਕਰੋੜ ਦੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ   
ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਵਿਦੇਸ਼ੀ ਗੈਂਗਸਟਰਾਂ ਲਈ ਕੰਮ ਕਰਦੇ ਦੋ ਸੱਗੇ ਭਰਾ ਗ੍ਰਿਫ਼ਤਾਰ
February 5, 2026 08:28:09
-

Khanna

ਖੰਨਾ ਪੁਲਿਸ ਨੇ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਦੇ ਦੋ ਸੱਗੇ ਭਰਾਵਾਂ ਨੂੰ ਕਾਬੂ ਕੀਤਾ ਹੈ, ਜੋ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ‘ਤੇ ਸ਼ੂਟਿੰਗ ਦੀਆਂ ਵਾਰਦਾਤਾਂ ਕਰ ਰਹੇ ਸਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਹਿਚਾਣ ਵਿਸ਼ਾਲ (25) ਅਤੇ ਗੋਰਾ (23) ਵਜੋਂ ਹੋਈ ਹੈ, ਜੋ ਅਮਰੀਕਾ ਅਤੇ ਕੈਨੇਡਾ ਵਿਚਲੇ ਗੈਂਗ ਨੈੱਟਵਰਕ ਨਾਲ ਸਿੱਧੇ ਜੁੜੇ ਹੋਏ ਸਨ। ਖੰਨਾ ਵਿੱਚ ਕੱਪੜਾ ਵਪਾਰੀ ਦੇ ਘਰ ਫਾਇਰਿੰਗ ਅਤੇ ਗੱਡੀ ਸਾੜਨ ਦੀ ਘਟਨਾ ਵਿੱਚ ਵੀ ਵਿਸ਼ਾਲ ਦੀ ਭੂਮਿਕਾ ਸਾਹਮਣੇ ਆਈ ਹੈ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਭਰਾਵਾਂ ਨੂੰ ਹਰ ਵਾਰਦਾਤ ਦੇ ਬਦਲੇ ਨਕਦ ਰਕਮ ਦਿੱਤੀ ਜਾਂਦੀ ਸੀ। ਮਾਛੀਵਾੜਾ ਸਾਹਿਬ ਅਤੇ ਚਮਕੌਰ ਸਾਹਿਬ ਵਿੱਚ ਹੋਈ ਫਾਇਰਿੰਗ ਨਾਲ ਵੀ ਇਹਨਾਂ ਦਾ ਨਾਂ ਜੁੜ ਰਿਹਾ ਹੈ। ਐੱਸਐੱਸਪੀ ਡਾ. ਅਰਪਣ ਆਹਲੂਵਾਲੀਆ ਮੁਤਾਬਕ, ਦੋਵੇਂ ਪੇਸ਼ੇਵਰ ਸ਼ੂਟਰ ਹਨ ਅਤੇ ਹੁਣ ਉਨ੍ਹਾਂ ਦੇ ਫਰਾਰ ਸਾਥੀਆਂ, ਮੋਬਾਈਲ ਫੋਨਾਂ ਤੇ ਵਿੱਤੀ ਲੈਣ-ਦੇਣ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Related News