ਲਾਰੈਂਸ ਗੈਂਗ ਦੇ ਨਿਸ਼ਾਨੇ 'ਤੇ ਪੰਜਾਬੀ ਗਾਇਕ B Praak!
January 17, 2026 07:13:52
ਗਾਇਕ ਬੀ ਪ੍ਰਾਕ ਨੂੰ ਮਿਲੀ ਜਾਨੋਂ ਮਾਰਨ ਧਮਕੀ!
Prabhsimran Singh / Chandigarh
ਨਾਮੀ ਪੰਜਾਬੀ ਅਤੇ ਬਾਲੀਵੁੱਡ ਗਾਇਕ B Praak ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਲਾਰੈਂਸ ਗੈਂਗ ਨੇ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਹੈ। ਉਨ੍ਹਾਂ ਨੇ ਫਿਰੌਤੀ ਵੀ ਮੰਗੀ ਹੈ। ਪੰਜਾਬੀ ਗਾਇਕ ਦਿਲਨੂਰ ਨੇ ਇਸ ਮਾਮਲੇ ਸਬੰਧੀ ਮੁਹਾਲੀ ਦੇ SSP ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ, ਉਸ ਵੱਲੋਂ ਦੱਸਿਆ ਕਿ ਉਸਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੀਆਂ ਕਾਲਾਂ ਅਤੇ ਵੌਇਸ ਸੁਨੇਹੇ ਮਿਲਿਆਂ ਸੀ। ਕਾਲ ਕਰਨ ਵਾਲੇ ਨੇ ਆਪਣੀ ਪਛਾਣ ਅਰਜੁਨ ਬਿਸ਼ਨੋਈ ਵਜੋਂ ਕੀਤੀ ਅਤੇ ਦਿਲਨੂਰ ਨੂੰ ਕਿਹਾ ਕਿ ਉਹ ਆਪਣੇ ਦੋਸਤ, ਬਾਲੀਵੁੱਡ ਅਤੇ ਪੰਜਾਬੀ ਗਾਇਕ ਬੀ ਪ੍ਰਾਕ ਨੂੰ 10 ਕਰੋੜ ਰੁਪਏ ਦੀ ਫਿਰੌਤੀ ਦੇਣ ਲਈ ਕਹੇ, ਨਹੀਂ ਤਾਂ ਇੱਕ ਹਫ਼ਤੇ ਦੇ ਅੰਦਰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸ਼ਿਕਾਇਤ ਤੋਂ ਬਾਅਦ, ਮੋਹਾਲੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਧਮਕੀ ਭਰੀਆਂ ਕਾਲਾਂ ਅਤੇ ਸੰਦੇਸ਼ਾਂ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Punjabi Singer B Praak
Related News
Trending Stories
Hot News