NOW
ਬਠਿੰਡਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਪੰਜ ਗ੍ਰਿਫਤਾਰ    ਮੋਹਾਲੀ ‘ਚ ਸਕੂਲ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਧਮਕੀ    ਪ੍ਰਗਤੀਸ਼ੀਲ ਵਿਦਿਆਰਥੀਆਂ ਦੇ ਲਈ ਆਯੋਜਿਤ ਜੈਪੁਰ ਦਾ ਵਿੱਦਿਅਕ ਟੂਰ ਸਫਲਤਾਪੂਰਵਕ ਸੰਪੰਨ    ਨਾਟਕ 1675 ਦਾ ਸਫ਼ਲ ਮੰਚਨ ਦਰਸ਼ਕਾਂ ਨੂੰ ਭਾਵੁਕ ਕਰਦਿਆਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦੇ ਗਿਆ     ਮੁੱਖ ਮੰਤਰੀ ਮਾਨ ਨੇ ਮਹਾਂ ਸ਼ਿਵਰਾਤਰੀ ਦੀਆਂ ਦਿਤੀਆਂ ਮੁਬਾਰਕਾਂ     ਸ਼ਿਵਰਾਤਰੀ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ    ਅਸ਼ੋਕ ਕੁਮਾਰ ਵਰਮਾ ਨੇ ਮੁਰਾਦਾਬਾਦ ਮੰਡਲ ਦੇ ਆਲਮਨਗਰ–ਰੋਜ਼ਾ ਰੇਲਖੰਡ ਦਾ ਵਿਸਤ੍ਰਿਤ ਨਿਰੀਖਣ ਕੀਤਾ    ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਅਤੇ ਟਰੇਡ ਅਸਿਸਟੈਂਟ 30,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ     ਵਿਰਾਸਤ ਲਈ ਨਵਾਂ ਯੁੱਗ: ਉੱਤਰੀ ਰੇਲਵੇ ਵੱਲੋਂ ਕਾਲਕਾ–ਸ਼ਿਮਲਾ ਯੂਨੇਸਕੋ ਵਿਸ਼ਵ ਵਿਰਾਸਤ ਸੈਕਸ਼ਨ ’ਤੇ ਏਅਰ ਬ੍ਰੇਕ ਕੋਚਾਂ ਦੀ ਸ਼ੁਰੂਆਤ    ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਲੱਡਾ-ਬਾਲੀਆਂ ਸੜਕ ’ਤੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ*   
ਸਾਬਕਾ Dig ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ‘ਤੇ ਸੀਬੀਆਈ ਅਦਾਲਤ ਵਿੱਚ ਸੁਣਵਾਈ
January 2, 2026 12:16:18
-Dig-

Rajni / Chandigarh

ਧੜੱਲੇਦਾਰ ਬਿਊਰੋ ਸਾਬਕਾ DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ‘ਤੇ ਸੀਬੀਆਈ ਅਦਾਲਤ ਵਿੱਚ ਸੁਣਵਾਈ ਚੰਡੀਗੜ੍ਹ, 2 ਜਨਵਰੀ 2026 : ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ‘ਤੇ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਵਿੱਚ ਭੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਕੇਸ ਵਿੱਚ ਨਾ ਤਾਂ ਘਟਨਾ ਦੀ ਸਪੱਸ਼ਟ ਮਿਤੀ ਹੈ, ਨਾ ਸਥਾਨ ਅਤੇ ਨਾ ਹੀ ਰਿਸ਼ਵਤ ਦੀ ਰਕਮ ਬਾਰੇ ਇਕਸਾਰ ਜਾਣਕਾਰੀ, ਜਦਕਿ “ਸੇਵਾ-ਪਾਣੀ” ਨੂੰ ਗਲਤ ਤਰੀਕੇ ਨਾਲ ਰਿਸ਼ਵਤ ਦੱਸਿਆ ਜਾ ਰਿਹਾ ਹੈ। ਉੱਥੇ ਹੀ ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਕੇਸ ਗੈਰ-ਜ਼ਮਾਨਤੀ ਹੈ ਅਤੇ ਭੁੱਲਰ ਉੱਚ ਅਹੁਦੇ ‘ਤੇ ਰਹਿ ਚੁੱਕੇ ਹਨ। ਸੀਬੀਆਈ ਅਨੁਸਾਰ ਵਿਚੋਲੇ ਨੂੰ ਭੇਜੇ ਗਏ ਮੈਸਜ ਰਿਸ਼ਵਤ ਦੀ ਮੰਗ ਨੂੰ ਸਾਫ਼ ਦਰਸਾਉਂਦੇ ਹਨ ਅਤੇ ਮਾਮਲੇ ਨਾਲ ਜੁੜੇ ਗਵਾਹ ਵੀ ਮੌਜੂਦ ਹਨ। ਅਦਾਲਤ ਵਿੱਚ ਦੋਵੇਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਅਗਲੀ ਕਾਰਵਾਈ ਲਈ ਮਾਮਲਾ ਅਗਲੇ ਪੜਾਅ ਵੱਲ ਵਧ ਗਿਆ ਹੈ।

Dig

Related News