ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਮੀਟਿੰਗ
November 20, 2025 13:06:31
Bhavika / Chandigarh
ਧੜੱਲੇਦਾਰ ਬਿਊਰੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਮੀਟਿੰਗ ਚੰਡੀਗੜ੍ਹ, 20 ਨਵੰਬਰ 2025 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਨੇ ਅੱਜ ਪਾਰਕ ਵਿੱਚ ਇਕੱਠੇ ਹੋ ਕੇ ਅਗਲੇ ਕਦਮਾਂ ‘ਤੇ ਸਹਿਮਤੀ ਬਣਾਈ। ਵਿਦਿਆਰਥੀ ਗਰੁੱਪਾਂ ਦੇ ਨਾਲ ਕਿਸਾਨ ਤੇ ਮਜ਼ਦੂਰ ਸੰਗਠਨ ਵੀ ਸ਼ਾਮਲ ਹੋਏ। ਮੋਰਚੇ ਨੇ ਚੇਤਾਵਨੀ ਦਿੱਤੀ ਕਿ ਜੇ 25 ਤੱਕ ਸੈਨੇਟ ਚੋਣਾਂ ਦੀ ਤਾਰੀਖ ਨਹੀਂ ਦੱਸੀ ਗਈ, ਤਾਂ ਉਹ 10 ਨਵੰਬਰ ਵਰਗੀ ਮੁਹਿੰਮ ਫਿਰ ਚਲਾ ਸਕਦੇ ਹਨ। ਕੇਂਦਰ ਵੱਲੋਂ ਸੈਨੇਟ ਅਤੇ ਸਿੰਡੀਕੇਟ ਰੱਦ ਕਰਨ ਤੋਂ ਬਾਅਦ 30 ਅਕਤੂਬਰ ਤੋਂ ਲਗਾਤਾਰ ਵਿਰੋਧ ਜਾਰੀ ਹੈ ਅਤੇ ਮੀਟਿੰਗ ਤੋਂ ਬਾਅਦ ਇਸ ਬਾਰੇ ਪ੍ਰੈਸ ਨੂੰ ਅਧਿਕਾਰਕ ਜਾਣਕਾਰੀ ਦਿੱਤੀ ਜਾਵੇਗੀ।
Related News
Trending Stories
Hot News