ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ   
ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ
September 21, 2026
Amarjit-Singh-Chawla-Punjab-News

ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ

Prabhsimran Singh / Surrey

ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਕੈਨੇਡਾ ਪਹੁੰਚਣ ਦੀਆਂ ਖ਼ਬਰਾਂ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ’ਤੇ ਸਰੀ ਵਿੱਚ ਵੇਖੇ ਜਾਣ ਦੀ ਚਰਚਾ ਹੈ। ਪੰਜਾਬੀ ਟ੍ਰਿਬਿਊਨ ਮੁਤਾਬਕ, ਮਾਮਲਾ ਦਰਜ ਹੋਣ ਤੋਂ ਬਾਅਦ ਚਾਵਲਾ ਦੇ ਕੈਨੇਡਾ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਸੀ। ਸਰੀ ਵਿੱਚ ਉਨ੍ਹਾਂ ਨੂੰ ਜਾਣਨ ਅਤੇ ਪਛਾਣਨ ਵਾਲੇ ਕੁਝ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਚਾਵਲਾ ਕਥਿਤ ਤੌਰ ’ਤੇ ਆਪਣੀ ਪਛਾਣ ਲੁਕਾਉਣ ਲਈ ਵੱਡੇ ਸਾਈਜ਼ ਦਾ ਮੈਡੀਕਲ ਮਾਸਕ ਪਾ ਕੇ ਬਾਹਰ ਨਿਕਲਦੇ ਹਨ। ਇੱਕ ਸੂਤਰ ਮੁਤਾਬਕ, ਉਸ ਨੇ ਇੱਕ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਨੇੜੇ ਕਾਰ ਵਿੱਚੋਂ ਨਿਕਲ ਕੇ ਅੰਦਰ ਵੱਲ ਜਾਂਦੇ ਵਿਅਕਤੀ ਦੀ ਤੋਰ ਅਤੇ ਚਾਲ-ਢਾਲ ਤੋਂ ਉਸ ਨੂੰ ਚਾਵਲਾ ਵਜੋਂ ਪਛਾਣ ਲਿਆ। ਸੂਤਰ ਦਾ ਦਾਅਵਾ ਹੈ ਕਿ ਜਦੋਂ ਨੇੜੇ ਜਾ ਕੇ ਉਸ ਨੇ ਚਾਵਲਾ ਦਾ ਨਾਂ ਲੈ ਕੇ ‘ਸਤਿ ਸ੍ਰੀ ਅਕਾਲ’ ਬੁਲਾਈ ਤਾਂ ਉਹ ਕਥਿਤ ਤੌਰ ’ਤੇ ਤੇਜ਼ੀ ਨਾਲ ਗੁਰਦੁਆਰਾ ਇਮਾਰਤ ਦੇ ਪਿਛਲੇ ਪਾਸੇ ਵੱਲ ਚਲੇ ਗਏ। ਇੱਕ ਹੋਰ ਸੂਤਰ ਨੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਪੱਗ ਦੇ ਉੱਪਰ ਵੱਡੇ ਆਕਾਰ ਦਾ ਠਾਠਾ ਬੰਨ੍ਹ ਕੇ ਕਿਸੇ ਜਾਣਕਾਰ ਦੇ ਘਰ ਦੇ ਡਰਾਈਵ-ਵੇਅ ’ਤੇ ਖੜ੍ਹੀ ਕਾਰ ਵੱਲ ਜਾਂਦੇ ਵੇਖਣ ਦਾ ਦਾਅਵਾ ਕੀਤਾ। ਚਾਵਲਾ ਨੂੰ ਲੰਬੇ ਸਮੇਂ ਤੋਂ ਜਾਣਨ ਵਾਲੇ ਇੱਕ ਹੋਰ ਵਿਅਕਤੀ ਨੇ ਕਿਹਾ ਕਿ ਉਹ ਪਿਛਲੇ ਸਾਲਾਂ ਵਿੱਚ ਅਕਸਰ ਸਰੀ ਆਉਂਦੇ ਰਹੇ ਹਨ ਅਤੇ ਇਸ ਕਾਰਨ ਬਦਲੇ ਪਹਿਰਾਵੇ ਵਿੱਚ ਵੀ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਨਹੀਂ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਸਰੀ ਪੁਲੀਸ ਜਾਂ ਕਿਸੇ ਅਧਿਕਾਰਤ ਕੈਨੇਡੀਅਨ ਏਜੰਸੀ ਵੱਲੋਂ ਪੁਸ਼ਟੀ ਸਾਹਮਣੇ ਨਹੀਂ ਆਈ। ਇਸ ਦੌਰਾਨ ਵੈਨਕੂਵਰ ਅਤੇ ਸਰੀ ਦੇ ਆਲੇ-ਦੁਆਲੇ ਪੰਜਾਬੀ ਭਾਈਚਾਰੇ ਵਿੱਚ ਵੀ ਚਾਵਲਾ ਖ਼ਿਲਾਫ਼ ਪੰਜਾਬ ਵਿੱਚ ਦਰਜ ਮਾਮਲੇ ਨੂੰ ਲੈ ਕੇ ਚਰਚਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਕੁਝ ਲੋਕਾਂ ਵੱਲੋਂ ਉਨ੍ਹਾਂ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਤਸਵੀਰਾਂ ਸੰਭਾਲ ਕੇ ਰੱਖਣ ਦੀ ਗੱਲ ਵੀ ਸੂਤਰਾਂ ਨੇ ਦੱਸੀ ਹੈ। ਦੱਸਣਯੋਗ ਹੈ ਕਿ ਚਾਵਲਾ ਖ਼ਿਲਾਫ਼ ਪੰਜਾਬ ਵਿੱਚ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ SGPC ਮੈਂਬਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਚਾਵਲਾ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਇਨ੍ਹਾਂ ਨੂੰ ਝੂਠੇ ਅਤੇ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਮਾਮਲਾ ਹਾਲੇ ਜਾਂਚ ਅਧੀਨ ਹੈ ਅਤੇ ਦੋਸ਼ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ।

Amarjit Singh Chawla Punjab News Surrey News Canada News Sgpc Shiromani Akali Dal Rape Case Punjab Politics Surrey Punjabi Community Vancouver News Sikh Politics


Recommended Posts