NOW
ਬਾਬੂ ਜਗਜੀਵਨ ਰਾਮ ਦੀ 119ਵੀਂ ਜਯੰਤੀ ਮੌਕੇ ਭਾਵਭੀਨੀ ਸ਼ਰਧਾਂਜਲੀ ਅਰਪਿਤ    ਟੀਬੀ ਮੁਕਤ ਭਾਰਤ ਲਈ ਨੌਜਵਾਨਾਂ ਦੀ ਮਿਸਾਲ: ਵੈਸਟ ਤ੍ਰਿਪੁਰਾ ਦੇ ‘ਮਾਈ ਭਾਰਤ’ ਵਲੰਟੀਅਰਾਂ ਦੀ ਸ਼ਾਨਦਾਰ ਮੁਹਿੰਮ    ਅਹਿੰਸਾ ਅਤੇ ਸਦਭਾਵਨਾ ਦਾ ਸੰਦੇਸ਼: ਸੰਜੀਵ ਅਰੋੜਾ ਵੱਲੋਂ ਭਗਵਾਨ ਮਹਾਂਵੀਰ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਅਪੀਲ     ਮਹਿਲਾ ਸਸ਼ਕਤੀਕਰਨ ਵੱਲ ਵੱਡਾ ਕਦਮ: ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਹਰ ਮਹੀਨੇ ਮਿਲੇਗੀ ਆਰਥਿਕ ਸਹਾਇਤਾ     ਸਰਬੱਤ ਦੇ ਭਲੇ ਲਈ ਕੀਤੀ ਅਰਦਾਸ - ਲੋਕ ਨਿਰਮਾਣ ਮੰਤਰੀ    ਵਿਸ਼ਵ ਵਿੱਚ ਵਧ ਰਹੇ ਟਕਰਾਅ ਦੇ ਦੌਰ ਵਿੱਚ ਭਗਵਾਨ ਮਹਾਵੀਰ ਦੇ ਉਪਦੇਸ਼ ਅੱਜ ਵੀ ਪ੍ਰਸੰਗਿਕ: ਸੰਜੀਵ ਅਰੋੜਾ    ਤ੍ਰਿਪੜੀ ਵਿੱਚ ਡੇਅਰੀ ‘ਤੇ ਫੂਡ ਸੇਫਟੀ ਟੀਮ ਦਾ ਛਾਪਾ, ਵੱਡੀ ਮਾਤਰਾ ਵਿੱਚ ਪਨੀਰ-ਘਿਓ ਜ਼ਬਤ    ਭਗਵੰਤ ਮਾਨ ਸਰਕਾਰ ਵੱਲੋਂ Ots ਸਕੀਮ ਦੀ ਮਿਆਦ 31 ਮਈ 2026 ਤੱਕ ਵਧਾਈ: ਹਰਪਾਲ ਸਿੰਘ ਚੀਮਾ    ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਵਿੱਚ ₹4.10 ਕਰੋੜ ਦੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ    ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ-ਡਾ. ਬਲਬੀਰ ਸਿੰਘ   
ਲੁਧਿਆਣਾ ਦੇ ਪ੍ਰਸਿੱਧ ਪੰਜਾਬੀ ਸਟੇਜ ਗਾਇਕ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
February 11, 2026 13:27:23
Ludhiana-News

ਸਿਰ ਦੀ ਹੱਡੀ ਹੋਈ ਦੋਫਾੜ ,ਅੱਖ ਵੀ ਆਈ ਬਾਹਰ

ਹਾਲਤ ਗੰਭੀਰ ਪੁਲਿਸ ਨੇ ਕੇਸ ਦਰਜ ਕਰ ਜਾਂਚ ਕੀਤੀ ਸ਼ੁਰੂ

Aman Makkar / Ludhiana

ਲੁਧਿਆਣਾ 11 ਫਰਵਰੀ(ਅਮਨ ਮੱਕੜ ) ,2026 ਪ੍ਰਸਿੱਧ ਪੰਜਾਬੀ ਗਾਇਕ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਹਾਲਤ 'ਚ ਲਿਜਾਇਆ ਗਿਆ ਹਸਪਤਾਲ; ਡਾਕਟਰ ਅਨੁਸਾਰ- 'ਹਮਲੇ ਕਾਰਨ ਅੱਖ ਦਾ ਡੇਲਾ ਆਇਆ ਬਾਹਰ...' ਹਮਲੇ ਵਿੱਚ ਪੰਜਾਬੀ ਦਾ ਸਟੇਜ ਸ਼ੋਅ ਕਰਨ ਵਾਲਾ ਗਾਇਕ ਅਮਨ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸਦਿਆਂ ਦੇਰ ਰਾਤ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ ।ਸਕੱਲ ਫ੍ਰੈਕਚਰ ਹੋ ਗਿਆ ਹੱਡੀ ਦੇ ਦੋ ਟੁੱਕੜੇ ਹੋ ਗਏ । ਡਾਕਟਰਾਂ ਅਨੁਸਾਰ ਹੁਣ ਤੱਕ ਜੋ ਸ਼ੱਕ ਹੈ ਕਿ ਸ਼ਾਇਦ ਅਮਨ ਦੀ ਸਿਰ ਦੀ ਹੱਡੀ ਦੇ ਹੋਏ ਦੋ ਟੁੱਕੜੇ ਹੋ ਗਏ ਹਨ ਅਤੇ ਉਸਦੀ ਅੱਖ ਤੱਕ ਬਾਹਰ ਆ ਗਈ ਹੈ। ਤੇਜ਼ਧਾਰ ਹਥਿਆਰਾਂ ਨਾਲ ਹੋਇਆ ਹਮਲਾ ਅਮਨ ਦੇ ਦੋਸਤ ਅਰਸ਼ ਕੁਮਾਰ ਨੇ ਦੱਸਿਆ ਕਿ ਅਮਨ ਕਿਸੇ ਕੰਮ ਲਈ ਅੰਬੇਦਕਰ ਨਗਰ ਗਿਆ ਸੀ, ਜਿੱਥੇ ਕੁਝ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦਾ ਕਾਰਨ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ,ਪਛਾਣ ਵਾਲੇ ਦੋਸਤਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਹਸਪਤਾਲ ਪਹੁੰਚਾਇਆ। ਸਿੰਗਰ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ ਕਰ ਦਿਤੀ ਗਈ ਹੈ।

Ludhiana News

Related News