October 24, 2026
ਝੋਟਾ ਕਤਲ ਕੇਸ: ਸੀਬੀਆਈ ਨੇ ਮੁੜ ਮਾਨਸਾ ਮੈਡੀਕਲ ਹਾਲ ’ਤੇ ਮਾਰਿਆ ਛਾਪਾ, ਦੁਕਾਨ ਮਾਲਕ ਤੋਂ ਪੁੱਛਗਿੱਛ
Prabhsimran Singh / Punjab
ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਸੀਬੀਆਈ ਨੇ ਇੱਕ ਵਾਰ ਫਿਰ ਮਾਨਸਾ ਦੇ ਮੈਡੀਕਲ ਹਾਲ ’ਤੇ ਛਾਪਾ ਮਾਰਿਆ ਹੈ। ਰਿਪੋਰਟਾਂ ਅਨੁਸਾਰ, ਸੀਬੀਆਈ ਦੀ ਟੀਮ ਦੋ ਦਿਨ ਪਹਿਲਾਂ ਵੀ ਇਸੇ ਮੈਡੀਕਲ ਹਾਲ ’ਤੇ ਪਹੁੰਚੀ ਸੀ। ਉਸ ਸਮੇਂ ਟੀਮ ਪੰਜਾਬ ਸਰਕਾਰ ਵੱਲੋਂ ਮੁਅੱਤਲ ਕੀਤੇ ਗਏ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ ਅਤੇ ਦੁਕਾਨ ਸਬੰਧੀ ਪੁੱਛਗਿੱਛ ਕੀਤੀ ਸੀ। ਅੱਜ ਸਵੇਰੇ ਸੀਬੀਆਈ ਦੀ ਟੀਮ ਮੁੜ ਮੈਡੀਕਲ ਹਾਲ ਪਹੁੰਚੀ ਅਤੇ ਦੁਕਾਨ ਦੇ ਮਾਲਕ ਤੋਂ ਪੁੱਛਗਿੱਛ ਕੀਤੀ। ਇੱਕੋ ਮੈਡੀਕਲ ਹਾਲ ’ਤੇ ਵਾਰ-ਵਾਰ ਜਾਂਚ ਕੀਤੇ ਜਾਣ ਕਾਰਨ ਇਸ ਕਾਰਵਾਈ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਹਾਲਾਂਕਿ, ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਾਂਚ ਦੌਰਾਨ ਕੋਈ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜਾਂ ਸੀਬੀਆਈ ਕਿਸੇ ਅਹਿਮ ਕੜੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕਿਸੇ ਮਹੱਤਵਪੂਰਨ ਸਬੂਤ ਦੇ ਮਿਲਣ ਬਾਰੇ ਵੀ ਅਜੇ ਤੱਕ ਸੀਬੀਆਈ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
Parminder Singh Jhota Jhota Murder Case Cbi Raid Mansa News Mansa Medical Hall Drug Inspector Naresh Kumar Punjab News Cbi Investigation